Friday, April 9, 2010

Kveeshri

Kveeshri

ਵਲੈਤੋਂ ਪਰਤੇ ਕਾਕਾ ਜੀ ਨੇ, ਲੈਲੀ Ford Endeavour



ਮੈਂ ਪੁੱਛਿਆ ਕੀ ਕਾਰੋਬਾਰ, ਅਖੇ ਮੈਂ ਹਾਂ ਟੈਕਸੀ ਡਰੈਵਰ

ਭੋਲੇ ਜੱਟ ਨੂੰ ਲੁੱਟ ਕੇ ਖਾਗੇ, ਸ਼ਾਹੂਕਾਰ Clever




ਆਸਟਰੇਲੀਆ ਪੜਨ ਗਿਆ ਮੁੜਕੇ ਪਿੰਡ ਨਾ ਆਇਆ

ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ



ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ


ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ, ਸਾਗ ਚ ਘੱਟ ਹੈ ਪਾਲਕ


ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ


ਦੁਨੀਆਂ ਪੈਸੇ ਦੀ….

ਗੁਰੂ ਘਰ ਜਾਕੇ ਦਾਨ ਦਿੰਦਾ ਜਿੰਨਾ ਬਣਦਾ ਸਰਦਾ

‘ਚਾਰਲੀ ਸਿੰਘ’ ਮਾਂ ਬੋਲੀ ਦੀ ਪੂਰੀ ਸੇਵਾ ਕਰਦਾ
ਪੋਹ ਚ ਯਾਦ ਪੰਜਾਬ ਆਉਂਦਾ ਹਾੜ ਚ ਆਉਣ ਤੋਂ ਡਰਦਾ


‘Proud to be Punjabi’ ਓਹਨੇ ਗੱਡੀ ਮਗਰ ਲਿਖਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਗਰੀਨ ਕਾਰਡ ਤੇਰਾ ਦੱਸ ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ




ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ


ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ

ਪੰਜਾਬ, ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ…. ਨੈਣੇਵਾਲੀਆ


Sunday, March 21, 2010

“ਮੈ ਭਗਤ ਸਿੰਘ”

“ਮੈ ਭਗਤ ਸਿੰਘ”


ਪ੍ਰੈਸ ਨੋਟ


ਸ਼ਾਲ 2008 ਅਤੇ 2009 ਵਿਚ ਦੋ ਵਾਰ ਖੇਡੇ ਗਏ ਨਾਟਕ ‘ਮਿਰਚ ਮਸਾਲਾ’ ਦੀ ਕਾਮਯਾਬੀ ਤੌ ਬਾਅਦ ਰੰਗਮੰਚ ਥੇਅਟਰ ਸੁਸਾਇਟੀ ਆਫ ਅਲਬਰਟਾ ਇਸ ਸਾਲ ਪੇਸ਼ ਕਰ ਰਹੇ ਹਨ ,ਦੋ ਦਰਜਨ ਤੋ ਵੱਧ ਨਾਟਕਾ ਦੇ ਲੇਖਕ ਅਤੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ “ਮੈ ਭਗਤ ਸਿੰਘ”
ਨਾਟਕ ਜੁਲਾਈ 11,2010, ਨੂੰ ਸਾਮ ਠੀਕ 3 ਵਜੇ ਫੈਸਟੀਵਲ ਪਲੇਸ ਸ਼ੇਰਵੂਡ ਪਾਰਕ (ਐਡਮਿੰਟਨ) ਵਿਖੇ ਪੇਸ਼ ਹੋਵੇਗਾ।ਨਾਟਕ ਦਾ ਨਿਰਦੇਸਨ ਜਗਜੀਤ ਹੇਅਰ ਕਰ ਰਹੇ ਹਨ।ਨਾਟਕ ਦਾ ਵਿਸ਼ਾ ਅੱਜ ਦੇ ਯੁੱਗ ਵਿਚ ਇਕ 14-15 ਸਾਲ ਦੇ ਬੱਚੇ ਦੀ ਜਿੰਦਗੀ ਨਾਲ ਜੁੜਿਆ ਹੈ । ਇਸ ਨਾਟਕ ਵਿਚ 20 ਪਾਤਰ ਹਨ ਅਤੇ ਹਰ ਪਾਤਰ ਸਮਾਜ ਦੇ ਵੱਖ - ਵੱਖ
ਵਰਗਾ ਵਿਚ ਪੇਸ਼ ਹੁੰਦਾ ਹੈ।ਨਾਟਕ ਵਿਚ ਇਕ ਪਾਤਰ ਵਿਅੰਗਮਈ ਗੱਲਾ ਨਾਲ ਇਤਿਹਾਸ ਦੇ ਭੇਲ ਵੀ ਖੋਲਦਾ ਹੈ।ਆਦੁਨਿਕ ਦਰਜੇ ਦੀ ਰੋਸ਼ਨੀ ,ਅਵਾਜ ਅਤੇ ਕਲਾ ਦਾ ਸੁਮੇਲ ਨਾਟਕ ਮੈ ਭਗਤ ਸਿੰਘ ਇਕ ਆਮ ਆਦਮੀ ਦੀ ਗੱਲ ਕਰਦਾ ਹੈ।ਨਾਟਕ ਵਿਚ ਭਾਗ ਲੈਣ ਲਈ ਜਾ ਹੋਰ ਜਾਨਕਾਰੀ ਲਈ ਜਗਜੀਤ ਹੇਅਰ ਨਾਲ 780-995-4623 ਜਾ ਭੁਪਿੰਦਰ
ਗਿੱਲ ਨਾਲ 780-239-8600 ਨੰਬਰਾ ਤੇ ਸੰਪਰਕ ਕਰ ਸਕਦੇ ਜਕਦੇ ਹੋ।

Friday, March 5, 2010

RAJ NAHI ,SEWA



photo by Rupinder Gill
http://rufangill.blogspot.com/




Sunday, February 21, 2010

ਛੱਡ ਕੇ ਤੁਰ ਗਿਆ ਵਿਲਕਦੇ ਨੂੰ ਕੱਲਾ ਮੈਨੂੰ,



Late S.HARKEWAL SINGH GILL Feb26,2007


ਛੱਡ ਕੇ ਤੁਰ ਗਿਆ ਵਿਲਕਦੇ ਨੂੰ ਕੱਲਾ ਮੈਨੂੰ,
ਉਝ ਭਾਵੇ ਦੁਨਿਆ ਤੇ ਮੈ ਵੀ ਬੈਠਾ ਰਹਿਣਾ ਨੀ।
ਬੜਾ ਕੁਝ ਖੋਇਆ ਤੇ ਬੜਾ ਕੁਝ ਖੱਟਿਆ ਏ,
ਪਰ ਇਹੋ ਜਿਹਾ ਘਾਟਾ ਕਦੇ ਜਿੰਦਗੀ ਨੂੰ ਪੈਣਾ ਨੀ।
ਬੁੱਲ ਮੇਰੇ ਤਰਹਦੇ ਰਹਣੇ ਪਾਪਾ ਕਹਿਣੇ ਨੂੰ,
ਪਰ ਹੁਣ ਅੱਗੇ ਤੋ ਹੁੰਗਾਰਾ ਕਿਸੇ ਦੇਣਾ ਨੀ।
ਉਸ ਜੁਲਮੀ ਮੋਤ ਹੱਥੋ ਕਿਝ ਤੂੰ ਯੋਦਿਆ ਹਰਿਆ,
ਚੁੱਪ ਚਾਪ ਹੀ ਤੁਰ ਗਿਆ ਭੋਰਾ ਇਤਜਰ ਨੀ ਕਰਿਆ।
ਇਹੋ ਗੱਲ ਵੱਡ ਵੱਡ ਖਾਦੀ ਰਹੋ ਉਮਰ ਭਰ ਸਾਰੀ,
ਜੇ ਵੱਸ ਚੱਲਦਾ ਮੇਰਾ ਤਾ ਕਰ ਦਿੰਦਾ ਤੈਨੂੰ
ਸ਼ਾਹਾ ਦੀ ਚਾਰਦਿਵਾਰੀ…
ਕਰ ਦਿੰਦਾ ਆਪਣੇ ਸ਼ਾਹਾ ਦੀ ਚਾਰਦਿਵਾਰੀ…

Tuesday, February 9, 2010

New Year Which new year

CLICK ON PHOTO FOR BIGGER VIEW










Thankx Dastak.ca

Thursday, January 28, 2010

ਪੰਜਾਬ


ਸੱਚੀ ਗੱਲ ਹੈ ਪੰਜਾਬ ‘ਚ ਦਾਰੂ ਸ਼ਸਤੀ ਤੇ ਮਹਿੰਗਾ ਆਟਾ

.......ਇਕ ਬੰਦਾ ਕਮਾਉਣ ਵਾਲਾ ਤੇ ਸਾਰੇ ਟੱਬਰ ਦਾ ਮੁੰਹ ਪਾਟਾ।।

ਪੰਜਾਬੀ ਕਿਤਾਬਾ ਵਾਲੀ ਦੁਕਾਨ ਸ਼ਹਿਰ ‘ਚ ਇਕ ਦੋ


ਤੇ ਮਾ ਬੋਲੀ ਦੇ ‘ਰਾਖੇ’ ਗਾਇਕ ਕਈ ਸੋ...
.....



..ਜੈਜੀ,ਮਿਕਾ,ਪੂਜਾ ਸੁਨਣ ਵਾਲੇ ਬਹੁਤ ਨੇ ..

.ਪਾਸ਼, ਉਦਾਸੀ ਨੂੰ ਜਾਨਦਾ ਕੋਈ ਨਹੀ।



..ਰਵੀਦਾਸੀ,ਜੱਟ ,ਮਹਜਬੀ,ਪੰਡਤ ਨਾਲ ਭਰਿਆ ਪੰਜਾਬ ਪਿਆ ...


.....ਏਕ ਨੂਰ ਚੋ ਉਪਜੇ ਕੁਦਰਤ ਦੇ ਬੰਦੇ ਦੇਖੇ ਕਦੇ ਨਹੀ




Photos 1 & 2 - rupinder gill(rufangill.blogspot.com)

Thursday, January 21, 2010

ਢੋਲ ਵਾਲਾ ਗੁਸਲਖਾਨਾ-

ਢੋਲ ਵਾਲਾ ਗੁਸਲਖਾਨਾ-


ਮੈਨੂੰ ਮੇਰੇ ਬਾਹਰਲੇ ਮੁਲਕ ਵਸਦਿਆਂ ਯਾਰ ਬੇਲੀਆਂ ਦੀਆਂ ਫੋਟੋਮਾਂ ਦੇਖਣ ਦੀ ਆਦਤ ਐ, ਪਿੱਛੇ ਜੇ ਮੇਰੇ ਨਾਲ ਦਸਵੀਂ ਤੱਕ ਪੜੇ ਧਨੌਲੇ ਵਾਲੇ ਭੁਪਿੰਦਰ ਗਿੱਲ ਦੇ ਕਨੇਡਾ ਚ ਨਵੇਂ ਲਏ
ਘਰ ਦੀਆਂਤਸਵੀਰਾਂ ਦੇਖੀਆਂ ਚਿੱਤ ਬਾਗੋ ਬਾਗ ਹੋ ਗਿਆ, ਜਿਵੇਂ ਫਿਲਮਾਂ ਚ ਹੁੰਦੇ ਆ ਹੂ ਬਹੂ ਓਹੀ ਘਰ,




ਓਥੋਂ ਮੇਰੇ ਸਾਡੇ ਪਿੰਡ ਵਾਲੇ ਮਿਸਤਰੀ ਬਾਬਾ ਬਖਤੌਰੇ ਦੀ ਗੱਲ ਯਾਦ ਆ ਗਈ| ਬਖਤੌਰਾ ਬਾਬਾ ਮੇਰੇ ਦਾਦੇ ਦਾ ਚੰਗਾ ਬੇਲੀ ਸੀ, ਦਾਦੇ ਨੇ 1961 ਚ ਹਵੇਲੀ ਪਾਉਣ ਦੀ ਜਿੰਮੇਵਾਰੀ ਬਾਬੇ ਨੂੰ ਦਿੱਤੀ| ਕਹਿੰਦੇ ਕੰਮ ਲੱਗ ਭੱਗ ਪੂਰਾ ਹੋ ਚੁੱਕਿਆ ਸੀ,ਇੱਕ ਗੁਸਲਖਾਨਾ ਤੇ ਰਸੋਈ ਰਹਿ ਗੇ| ਚਾਰੇ ਕੰਧਾਂ ਕੱਢ ਕੇ, ਛੱਤ ਤੇ ਬਾਲਿਆਂ ਤੇ ਟਾਇਲਾਂ ਰੱਖਣ ਲਈ (ਉਹ ਵੇਲਿਆਂ ਚ ਸੀਮਿੰਟ ਯਾਂ ਲੈਂਟਰ ਨਹੀਂ ਹੁੰਦੇ ਸੀ,) ਗੁਸਲਖਾਨੇ ਦੇ ਵਿਚਕਾਰ ਡੀਜਲ ਵਾਲਾ ਢੋਲ ਰੱਖ ਲਿਆ ਜਿਸਤੇ ਖੜੇ ਹੋ ਕੇ ਛੱਤ ਤੇ ਟਾਇਲਾਂ ਚਿਣੀਆਂ ਗਈਆਂ , ਛੱਤ ਪੂਰੀ ਹੋ ਗਈ ਗੁਸਲਖਾਨਾ ਬਾਣ ਗਿਆ, ਯੱਭ ਇਹ ਪੇ ਗਿਆ ਕਿ ਗੁਸਲਖਾਨੇ ਦਾ ਬਾਰ ਛੋਟਾ ਰਹਿ ਗਿਆ ਢੋਲ ਬਾਹਰ ਨਾ ਨਿੱਕਲੇ, ਸਦਕੇ ਪਿੰਡ ਵਾਲੇ ਮਿਸਤਰੀਆਂ ਦੇ ਸਿਆਣੇ ਆਪਣੀ ਆਪਣੀ ਸਲਾਹ ਦੇਣ ਲੱਗ ਪਏ ,



ਸਦਾਗਰ ਡਰੈਵਰ ਕਹਿੰਦਾ ਕੰਧ ਢਾਹ ਕੇ ਬਾਰ ਵੱਡਾ ਕਰ ਲੋ, ਜੋਰਾ ਮੈਂਬਰ ਆਖੇ ਛੱਤ ਧੇੜ ਲੋ ਹਾਰ ਕੇ ਬਖਤੌਰੇ ਬਾਬੇ ਨੇ ਸਲਾਹ ਦਿੱਤੀ ਕਹਿੰਦਾ ਜਗਹ ਬਥੇਰੀ ਆ ਇਹਨੂੰ ਇੱਕ ਖੂੰਜੇ ਚ ਪਿਆ ਰਹਿਣ ਦੇਓ ਇਹ ਦੇ ਤੇ ਈ ਸਾਬਣ ਤੇਲ ਰੱਖ ਲਿਆ ਕਰੋ| ਸਾਰਿਆਂ ਨੂੰ ਸਲਾਹ ਜਚ ਗੀ ਤੇ ਮੇਰੇ ਯਾਦ ਆ ਕਿ ਬਾਬਾ ਗਾਂਧਾ ਸਿੰਘ ਸਕੂਲ ਪੜਦਿਆਂ ਮੈਂ ਦਸਵੀਂ ਤੱਕ ਢੋਲ ਵਾਲੇ ਗੁਸਲਖਾਨੇ ਚੋਂ ਈ ਈਸ਼ਨਾਨੇ ਸੋਧ ਕੇ ਜਾਂਦਾ ਰਿਹਾਂ| ਭਾਵੇਂ ਬਾਅਦ ਚੋਂ ਮਗਰਲੇ ਪਾਸੇ ਤੂੜੀ ਵਾਲੀ ਸਬਾਤ ਤੇ ਪਸ਼ੂਆਂ ਵਾਲਾ ਵਰਂਡਾ ਢਾਹ ਕੇ ਓਥੇ ਸ਼ਹਿਰੀ ਹਿਸਾਬ ਨਾਲ ਘਰ ਪਾਇਆ ਗਿਆ ਮਤਲਬ ਡਰਾਇੰਗ ਰੂਮ ਬੈੱਡ ਰੂਮ ਆਦਿ ਤੇ ਢੋਲ ਵੱਢ ਕੇ ਕੱਢਿਆ ਗਿਆ ਪਰ ਉਹ ਅਜੇ ਵੀ ਢੋਲ ਵਾਲਾ ਗੁਸਲਖਾਨਾ ਈ ਵੱਜਦਾ|
ਮੇਰੇ ਸਾਰੇ ਰਿਸ਼ਤੇਦਾਰ ਭੂਆ ਮਾਸੀਆਂ ਮਾਮੇ ਸਭ ਲਈ “ਢੋਲ ਵਾਲਾ ਗੁਸਲਖਾਨਾ” ਸਾਡੇ ਘਰੇ ਇੱਕ ਆਮ ਸ਼ਬਦ ਆ| ਨਵੀ ਕੋਠੀ ਤਾਂ ਪਾ ਲਈ ਪਰ ਨਾਂ ਤਾਂ ਸਾਡੇ ਡਰਾਇੰਗ ਰੂਮ ਰੱਖਣ ਲਈਸੋਫੇ ਸੀ, ਨਾਂ ਬੈੱਡ ਸੀ ਨਾ ਡਾਈਨਿੰਗ ਟੇਬਲ ਵਗੈਰਾ ਤੇ ਹੁਣ ਲੌਬੀ ਆ ਕਿ ਗੈਸਟ ਰੂਮ ਚਾਰੇ ਪਾਸੇ ਦਾਦੀ ਦੇ ਬੁਣੇ ਵੇ ਮੰਜੇ ਈ ਪਏ ਆ ਵੱਡੇ ਪਾਵਿਆਂ ਵਾਲੇ| ਪਿੱਛੇ ਜੇ ਬਾਬਾ ਬਖਤੌਰਾ ਨਵੀਂ ਪਾਈ ਕੋਠੀ ਦੇਖਣ ਆ ਗਿਆ ਮੈਂ ਵੀ ਪਿੰਡ ਗਿਆ ਵਾ ਸੀ , ਬਾਬੇ ਨੇ ਨਰੀਖਣ ਕੀਤਾ ਤੇ ਸਿੱਟਾ ਕੱਢ ਮਾਰਿਆ ਕਹਿੰਦਾ ਗੱਲ ਬਾਤ ਪੇਸ਼ ਨੀ ਹੋਈ, ਕਹਿੰਦਾ ਆਪਾਂ ਇਹਦੇ ਤੇ ਚੁਬਾਰੇ ਪਾਉਣੇ ਆਂ ਮੈਨੂੰ ਮਿਣਤੀ ਲੈਣ ਦੇ ਜਾਹ ਮੇਰਾ ਝੋਲੇ ਚੋਂ ਫੀਤਾ ਕੱਢ ਕੇ ਲਿਆ ਮੈਂ ਕਿਹਾ ਝੋਲਾ ਕਿੱਥੇ ਆ ਬਾਬਾ ਉਹ ਦੇ ਮੂੰਹੋਂ ਸਭਾਵਿਕ ਈ ਨਿੱਕਲ ਗਿਆ ” ਢੋਲ ਵਾਲੇ ਗੁਸਲਖਾਨੇ ਦੇ ਬਾਹਰ ਕਿੱਲੇ ਤੇ” ਮੈਂ ਦੰਦੀਆਂ ਕੱਢਦਾ ਫੀਤਾ ਲੈਣ ਤੁਰ ਪਿਆ

|

Premjit Singh

Thursday, January 14, 2010

ਇਸ ਲੋਹੜੀ ਨੂੰ ਸਹੀ ਤਰੀਕੇ ਨਾਲ ਹੈਪੀ ਬਣਾਈਏ।

ਪ੍ਰਦੇਸ਼ ਵਿਚ ਆ ਕੇ ਵੀ ਅਸੀ ਦਿਲੋ ਦੇਸੀ ਹੀ ਹਾ।
ਲੋਹੜੀ ਮਨਾਈ ਜਾਦੀ ਹੈ ਵੀਕਐਨਡ ਤੇ, ਵਧਾਈ ਈ ਮੇਲ ਹੰਦੀ ਹੈ।ਮੁੰਗਫਲੀ ਦੋ-ਦੋ ਪਾੳਡ ਦੇ ਪੈਕਟ ਵਿਚ ਨੌ ਨੇਮ ਕੰਪਨੀ ਵੱਲੋ ਅਮਰੀਕਾ ਤੋ ਮੰਗਵਾਈ ਜਾਦੀ ਹੈ, ਰਿਉੜੀ ਰੋਹਤਕ ਜਾ ਫਿਰ ਭਾਰਤ ਦੇ ਕਿਸੇ ਹੋਰ ਹਿਸੇ ਤੋ ਆਉਦੀ ਹੈ, ਪਾਥੀਆਂ ਦੀ ਥਾ ਗੈਸ ਸ਼ਟੇਸਨ ਤੋ ਲੋਗ(ਲੱਕੜ) ਖਰੀਦੇ ਜਾਦੇ ਹਾ ।ਘਰ ਦੇ ਪਿਛਲੇ ਵਿਹੜੇ (ਬੈਕ ਯਾੜ) ਲੋਹੜੀ ਚਾਈਨਾ ਦੇ ਬਣੇ ਲਾਈਟਰ ਨਾਲ ਹੀ ਬਾਲਦੇ ਹਾ।ਲੋਹੜੀ ਮਣਾਈ ਵੀ ਸਿਰਫ ਮੁੰਡਿਆ ਦੀ ਹੀ ਜਾਦੀ ਹੈ, ਅਸੀ ਅੱਕਲੋ ਵੀ ਦੇਸੀ ਹੀ ਹਾ।






ਲੋਹੜੀ,ਮੁੰਗਫਲੀ,ਰਿਉੜੀ,ਪਾਥੀ,ਲੱਕੜੀ ਸਭ ਸਬਦ ਇਸਤਰੀ ਲਿੰਗ ਹਨ,ਪਰ ਪੂਰੀ ਇਸ ਲੋਹੜੀ ‘ਚ ਇਸਤਰੀ ਨੂੰ ਦੂਰ ਕਿਉ ਰੱਖਿਆ ਜਾਦਾ ਹੈ।“ਜਿਸ ਜੰਮੇ ਰਾਜਨ “ ਵਾਲੀ ਨੂੰ ਮੰਦੇ ਬੋਲਾ ਨਾਲ ਇਸ ਲੋਹੜੀ ਤੋ ਦੂਰ ਰੱਖਦੇ ਹਾ।ਕੁਦਰਤ ਸਭ ਦੀ ਸ਼ਾਝੀ ਮੰਨੀ ਜਾਦੀ , ਪਰ ਨਿੰਮ ਦੇ ਪੱਤੇ ਵੀ ਮੁੰਡਿਆ ਵਾਲਿਆ ਦੇ ਘਰ ਦੇ ਦਰਵਾਜਿਆ ਦਾ ਹੀ ਸ਼ਿੰਗਾਰ ਬਣਦੇ ਹਨ।ਦੇਸ਼ ਬਦਲ ਗਿਆ , ਸਰਕਾਰਾ ਵੀ ਬਦਲ ਗਈਆਂ , ਪਰ ਲੋਹੜੀ ਉਹੀ ਹੈ




ਲੱਕੜ ਦੇ ਮੁੱਢ ਸਭ ਬਾਲਦੇ ਹਨ, ਲੋਹੜੀ ਦਾ ਮੁੱਢ ਬੱਣਨ ਵਾਲੀਆਂ ਦੋ ਭੈਣਾ ਸੁੰਦਰੀ-ਮੁੰਦਰੀ ਨੂੰ ਵੀ ਕੋਈ ਯਾਦ ਨਹੀ ਕਰਦਾ।ਦਿੱਲੀ ਦੇ ਕਿੰਗਰੇ ਢਾਹੁਣ ਵਾਲੇ ਦੁੱਲੇ ਭੱਟੀ ਨੂੰ ਵੀ ਅੱਜ ਯਾਦ ਨਹੀ ਕੀਤਾ।ਲੋਕ ਨਾਇਕ ਸੀ ਦੁੱਲਾ ਭੱਟੀ ,ਅੱਕਬਰ ਦੀ ਦਿੱਲੀ ਸਰਕਾਰ ਨਾਲ ਮੱਥਾ ਲਾਇਆ , ਦਿੱਲੀ ਸਰਕਾਰ ਵਾਗੂੰ ਅੱਜ ਵੀ ਇਸਤਰੀ ਮਰਦ ਨਾ ਬਰਾਬਰੀ ਵਾਲਾ ਪਹਾੜ ਹੈ, ਦੁੱਲੇ ਭੱਟੀ ਕਿਥੇ ਗਏ।





ਸੁੰਦਰੀ-ਮੁੰਦਰੀ ਦਾ ਵਿਚਾਰਾ ਤਾ ਦੁੱਲਾ ਭੱਟੀ ਬਣ ਗਿਆ ,ਪਰ ਸਾਡੇ ਆਪਣੇ ਘਰ
ਜੰਮਈਆ ਸੁੰਦਰੀ ਅਤੇ ਮੁੰਦਰੀ ਨੂੰ ਕਿਸੇ ਦੁੱਲੇ ਭੱਟੀ ਦੀ ਨਹੀ, ਸਿਰਫ ਤੁਹਾਡੇ ਪਿਆਰ ਦੀ ਲੋੜ ਹੈ।ਆਓ ਇਸ ਲੋਹੜੀ ਨੂੰ ਸਹੀ ਤਰੀਕੇ ਨਾਲ ਹੈਪੀ ਬਣਾਈਏ।




My first attempt in Punjabi typing Bhupinder Gill



Please Comment

Thursday, December 3, 2009

ਅੰਨਦਾਤਾ

ਸਿਰ ਤੇ ਮਾੜਾਸਾ ਮਾਰੇ ਪਰਨੇ ਚੋਂ ਮੁੜਕਾ ਕੰਨ ਨੂੰ ਲੱਗੇ ਫੋਨ ਨੂੰ ਤਰ ਕਰ ਰਿਹਾ ਸੀ, ਉਹ ਕਿਸੇ ਧੁੱਪ ਤੋਂ ਬਚਣ ਵਾਲੀ ਕਰੀਮ ਬਾਰੇ ਦੱਸ ਰਹੀ ਸੀ
ਜੋ ਉਸਦੀ ਕਨੇਡਾ ਵਾਲੀ ਮਾਸੀ ਨੇ ਸਮਾਨ ਸਹਿਤ ਘੱਲੀ ਸੀ, ਰੇਤਾ ਮੁੜਕੇ ਨਾਲ ਰਲ ਕੇ ਕਰੀਮ ਬਣ ਗਿਆ, ਮੋਬੈਲ ਮੇਰੇ ਹੱਥੋਂ ਪਾਣੀ ਨਾਲ ਨੱਕੋ ਨੱਕ ਭਰੇ ਝੋਨੇ ਦੇ ਵਾਹਣ
ਚ ਜਾ ਡਿੱਗਿਆ, ਲੱਗਿਆ ਹਜ਼ਾਰ ਰਪੀਏ ਚ ਪਾਣੀਪੈ ਗਿਆ,




ਢੂਹੀ ਤੇ ਬੰਨੀ ਸਪਰੇ ਵਾਲੀ ਢੋਲੀ ਨੇ ਸ਼ਾਬਾਸ਼ ਦਿੱਤੀ, ਕੋਡੇ ਹੋਏ ਦੇ ਮੱਥੇ ਚੋਂ ਨਮਕੀਨ ਬੂੰਦਾਂ, ਭਾਈ ਲਾਲੋ ਦੇ ਖਿਲਾਫ
ਮਰਦਾਨੇ ਦੀਆਂਰੋਟੀਆਂ ਚੋਂ ਡਿੱਗਦੀਆਂ ਦੁੱਧ ਦੀਆਂ ਬੂੰਦਾਂ ਲੱਗੀਆਂ| ਮੈਨੂੰ ਮੋਬੈਲ ਸਮੇਤ ਮੇਰਾ ਅਕਸ ਖੜੇ ਪਾਣੀ ਚੋਂ ਦਿਖਾਈ ਦਿੱਤਾ "ਉੱਠ ਸ਼ੇਰਾ ਕਿਉਂ ਹੌਂਸਲਾ ਸਿੱਟਿਆ.." ਜਿਵੇਂ
ਸੁਰਗਾਂ ਚੋਂ ਬਾਪੂ ਬੋਲ ਰਿਹਾ ਸੀ, ਜੋ ਬੋਲੇ ਸੋ ਨਿਹਾਲ ਮੇਰਾ ਅੰਦਰ ਬੋਲਿਆ.."ਸਤਿ ਸ਼ਰੀ ਅਕਾਲ....." ਹਜ਼ਾਰਾਂ ਝੋਨੇ ਦੇ ਬੂਟੇ ਬੋਲੇ...ਮੋਬੈਲ ਵੀ ਮੇਰੇ ਵਾਂਗੂੰ ਢੀਠ ਸੀ..ਫੇਰ ਟਾਵਰ ਫੜ ਗਿਆ, ਢੀਠ ਜੀਹਨੂੰ ਧੁੱਪ ਨੀ ਲੱਗਦੀ, ਜਿਹਦਾ ਚੰਮ ਹਰ ਛਿਮਾਹੀਂ ਹਾੜੀ ਜਾਂ ਝੋਨੇ ਲੱਗਦਾ, ਜਿਹੜਾ ਪਿੰਡ ਚ ਰਹਿੰਦਾ ਸੀ,
ਮੋਬੈਲ ਫੇਰ ਖੜਕਿਆ ਉਹ ਫੇਰ ਬੋਲੀ " ਮੇਰਾ ਕਨੇਡਾ ਦਾ ਸ਼ਾਇਦ ਕੇਸ ਬਣ ਜੇ, ਮਾਸੀ ਨੇ ਕਾਗਜ਼ ਭੇਜੇ ਆ.. ਤੂੰ ਵੀ ਕਾਗਜ਼ ਭਰਦੇ.."




ਮੈਂ ਨੀਲੇ ਫੋੜ ਦੀ ਸੀਟ ਤੇ ਡਿਪਟੀ ਬਣਿਆ ਬੈਠਾ ਸੀ ਖੇਤੋਂ ਜਾਂਦੀ ਪਹੀ ਚ ਟੋਏ ਮੈਨੂੰ ਝੂਟੇ ਦੇ ਰਹੇ ਸੀ ਫੇਰ ਮੈਂ ਬੋਲਿਆ " ਤੈਨੂੰ ਤਾਂ ਮੰਨੀਏਂ ਜੇ ਨੈਣੇਵਾਲ ਦਾ ਵੀਜ਼ਾ ਲਵਾਕੇ ਦਿਖਾਵੇਂ..."
ਰੇਸ ਮੱਲੋਜੋਰੀ ਨੱਪੀ ਗਈ ਫੋੜ ਨੇ ਲਲਕਾਰਾ ਮਾਰਿਆ, ਕੱਚਾ ਰਾਹ ਮਸ਼ੂਕ ਵਾਂਗੂੰ ਪਿੰਡ ਵਾਲੀ ਸੜਕ ਨੂੰ ਮਿਲ ਗਿਆ, ਟਰੈਕਟਰ ਟਰਾਲੀ ਦੀ ਉੰਗਲੀ ਫੜੀ ਜਿਵੇਂ ਮੈਨੂੰ ਟਰਾਲੀ ਦੇ ਡਾਲੇ
ਵੱਲ ਇਸ਼ਾਰਾ ਕਰ ਰਿਹਾ ਸੀ, ਡਾਲੇ ਤੇ ਲਿਖਿਆ ਸੀ- ਅੰਨਦਾਤਾ



Premjit Singh