Wednesday, July 7, 2010

ਭੁੱਖ

ਮੇਰੀ ਅਰਧਾਂਗਣੀਂ
ਮੈਂ ਰੋਜ਼ ਘਰੋਂ ਕੋਈ
ਜਮਰੌਦ ਦਾ ਕਿਲਾ ਜਿੱਤਣ ਲਈ
ਨਹੀਂ ਨਿਕਲਦਾ।

ਕੀਹਨੂੰ ਸ਼ੌਕ ਹੈ ਘੁੰਮਣ ਫਿਰਨ ਦਾ
ਕੁਦਰਤ ਨੂੰ ਨੇੜਿਓਂ
ਹੋ ਕੇ ਵੇਖਣ ਦਾ।

ਫ਼ਿਕਰ ਰਹਿੰਦਾ ਹੈ
ਢਿੱਡ ਭਰਨ ਦਾ
ਤੇ ਮੁੱਦਤਾਂ ਤੋਂ ਭੁੱਖੇ
ਆਪਣੇ ਵਰਗੇ ਹੋਰ ਢਿੱਡਾਂ ਦਾ।

ਕਵਿਤਾ ਨੂੰ ਪੀਹ ਕੇ ਆਟਾ ਨਹੀਂ ਬਣਦਾ
ਮਨੁੱਖ ਦਾ ਢਿੱਡ ਖਾਣ ਨੂੰ ਮੰਗਦੈ
ਤੇ ਸ਼ਬਦਾਂ ਦੇ ਢਿੱਡ ਨਹੀਂ ਹੁੰਦਾ
ਮਿਹਨਤ ਦੀ ਰੋਟੀ ਨਾਲ ਤਾਂ
ਸਾਂਹ ਮਸਾਂ ਚਲਦੇ ਨੇ
ਅੰਗ ਨਹੀਂ..।

ਕਿਸੇ ਭਰਿਸ਼ਟ ਲੀਡਰ ਵੱਲੋਂ
ਮਾਈਕ ਦੇ ਮੂੰਹ 'ਚ ਮੂੰਹ ਥੁੰਨ ਕੇ
ਬੋਲੀ "ਜੈ ਹਿੰਦ" ਨਾਲ
ਭੁੱਖ ਨਹੀਂ ਮਰਦੀ।

ਸ਼ਾਇਦ ਹੁਣ ਭੁੱਖ ਨੂੰ ਮਾਰਨ ਲਈ
ਸਰਮਾਏਦਾਰੀ ਦੀਆਂ
"ਜੜਾਂ" ਚੱਬਣੀਆਂ ਪੈਣਗੀਆਂ.............


। ਡਾ. ਸੁਖਦੀਪ ...1july,2010

Friday, June 18, 2010

Bikers with an affinity for noise, beware.

Bikers with an affinity for noise, beware.

Edmonton is now the first city in Canada — possibly in North America — with a bylaw that allows police officers to crack down on bikes exceeding specified noise level standards.

Officers can now issue $250 fines to bikes that exceed 92 decibels while idle or 96 decibels when the engine speed is greater than idle.

The decibel levels, sound-measuring equipment as well as angle and distance required to test the noise were developed and approved by the Society of Automotive Engineers. The police have purchased eight sound-measuring kits for about $17,000 to $24,000.

Before starting their crackdown, officers will be giving bikers an “amnesty period” and launching a $15,000 education and awareness campaign to give people time to learn about the bylaw and to test their bikes, said Acting Sgt. Eric Theuser with the traffic section.


Bikers will have a chance to test out their motorcycles free of charge this weekend to make sure they're not breaking the law.

Officers will be at NAIT's south campus south of University Avenue between 103 Street and 104 Street this Saturday and Sunday from 10 a.m. to 6 p.m. to test motorcycle noise levels using newly approved sound-measuring equipment.

Anyone found to have illegal bikes will not be ticketed but urged to go to a bike shop and have their noise-making after-market exhaust systems replaced, said acting Sgt. Eric Theuser.

But at the beginning of July 1/3 when the amnesty period is over 1/3 officers will hold checkstops, blitzes and start handing out fines, which range from $250 for a first-time offence to a mandatory court appearance for repeat offenders.

"We'll be focusing on the gross offenders, those who have done specific things to their bikes to make them louder," said Theuser.

City council recently approved a bylaw amendment that allows police officers to issue fines for bikes that were louder than 92 decibels while idling or louder than 96 decibels at an engine speed that's greater than idling.

Sports bikes with three or four-cylinder engines at 5,000 RPM will fail if they are louder than 100 decibels at engine speeds greater than idle.

Edmonton became possibly the first city in North America to use this standard of noise testing, with equipment and sound levels tested and approved by the Society of Automotive Engineers.

This new testing procedure replaces the subjective noise test officers had previously employed.

Edmonton police have purchased eight of the sound-measuring kits for about $17,000. A public education campaign, which cost $15,000, is underway.

Theuser said police have been doing some testing for the last few weeks and found that about 15% of the bikes they had stopped had failed the test.

None of the bikes with stock exhaust systems failed the test.

Theuser assured the public that bikers aren't being targeted - it's simply that the equipment and protocols haven't yet been developed for all other motor vehicles.

Other noisy vehicles will also be stopped, but officers will have to use a subjective hearing test to determine if the offending vehicles should be ticketed. The city is currently waiting for provincial legislation that would eventually allow police to take noisy vehicles off the roads.


Enforcement starts July 1.

Friday, June 11, 2010

Hydrogen and stupid people

There are two things you can find all over the planet called Earth is hydrogen and stupid people. So guyz its not surprise me to listen defensive answers from baba groups. You guys listen sharp speaks of all babaz.( Dhadi Tarsem Singh Moriwali & Baba Ranjit Singh )Speach are only one-way communication.No one can ask questions to someone who is on stage with full control of microphone. And if somebody wants to do so, you better know what kind control is over those functions (so called DIWANS). If you guys have chance to travel between Sangrur to Patiala, you can see a big concrete building of Baba Ranjit Singh’s resident (Koti) and Gurdwara also (Parmesher Duwar close to army shooting range) That will help you to understand all this story. A young guy from pind Dhadriiyan (near Longowal) from a middle class farmers now enjoy HUMMER & AUDI rides, that will firstly surprise everyone and secondly shocked young, educated and specially unemployed person, who had hardly have bus fare in his pocket.
Sikh religion’s three teaching are (1) kirat karo (2) wand shako (3) namm japoo.
But I never see any baba cook his own food and serve him self, to earn food & shelter is like impossible. Sikh panth want to open indo –pak border to Gurdwara Kartarpur. But no one want to do farming like Baba Nanak, to self depended him self at the age of 60 plus .Its all about life style of Babaz not only car & red light. The way to follow first two teaching of Baba Nanak. There is hardly to find High School in every single village of Punjab, you can find more than one DERA easily (5 in my native village DHANAULA).

So wake up and get real meaning of lyrics by Babbu Mann. More likely Dhadi Tarsem Singh Moriwali & Baba Ranjit Singh are not easy to find like water on earth
v

Friday, April 9, 2010

Kveeshri

Kveeshri

ਵਲੈਤੋਂ ਪਰਤੇ ਕਾਕਾ ਜੀ ਨੇ, ਲੈਲੀ Ford Endeavourਮੈਂ ਪੁੱਛਿਆ ਕੀ ਕਾਰੋਬਾਰ, ਅਖੇ ਮੈਂ ਹਾਂ ਟੈਕਸੀ ਡਰੈਵਰ

ਭੋਲੇ ਜੱਟ ਨੂੰ ਲੁੱਟ ਕੇ ਖਾਗੇ, ਸ਼ਾਹੂਕਾਰ Clever
ਆਸਟਰੇਲੀਆ ਪੜਨ ਗਿਆ ਮੁੜਕੇ ਪਿੰਡ ਨਾ ਆਇਆ

ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ


ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ, ਸਾਗ ਚ ਘੱਟ ਹੈ ਪਾਲਕ


ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ


ਦੁਨੀਆਂ ਪੈਸੇ ਦੀ….

ਗੁਰੂ ਘਰ ਜਾਕੇ ਦਾਨ ਦਿੰਦਾ ਜਿੰਨਾ ਬਣਦਾ ਸਰਦਾ

‘ਚਾਰਲੀ ਸਿੰਘ’ ਮਾਂ ਬੋਲੀ ਦੀ ਪੂਰੀ ਸੇਵਾ ਕਰਦਾ
ਪੋਹ ਚ ਯਾਦ ਪੰਜਾਬ ਆਉਂਦਾ ਹਾੜ ਚ ਆਉਣ ਤੋਂ ਡਰਦਾ


‘Proud to be Punjabi’ ਓਹਨੇ ਗੱਡੀ ਮਗਰ ਲਿਖਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਗਰੀਨ ਕਾਰਡ ਤੇਰਾ ਦੱਸ ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ
ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ


ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ

ਪੰਜਾਬ, ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ…. ਨੈਣੇਵਾਲੀਆ


Sunday, March 21, 2010

“ਮੈ ਭਗਤ ਸਿੰਘ”

“ਮੈ ਭਗਤ ਸਿੰਘ”


ਪ੍ਰੈਸ ਨੋਟ


ਸ਼ਾਲ 2008 ਅਤੇ 2009 ਵਿਚ ਦੋ ਵਾਰ ਖੇਡੇ ਗਏ ਨਾਟਕ ‘ਮਿਰਚ ਮਸਾਲਾ’ ਦੀ ਕਾਮਯਾਬੀ ਤੌ ਬਾਅਦ ਰੰਗਮੰਚ ਥੇਅਟਰ ਸੁਸਾਇਟੀ ਆਫ ਅਲਬਰਟਾ ਇਸ ਸਾਲ ਪੇਸ਼ ਕਰ ਰਹੇ ਹਨ ,ਦੋ ਦਰਜਨ ਤੋ ਵੱਧ ਨਾਟਕਾ ਦੇ ਲੇਖਕ ਅਤੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ “ਮੈ ਭਗਤ ਸਿੰਘ”
ਨਾਟਕ ਜੁਲਾਈ 11,2010, ਨੂੰ ਸਾਮ ਠੀਕ 3 ਵਜੇ ਫੈਸਟੀਵਲ ਪਲੇਸ ਸ਼ੇਰਵੂਡ ਪਾਰਕ (ਐਡਮਿੰਟਨ) ਵਿਖੇ ਪੇਸ਼ ਹੋਵੇਗਾ।ਨਾਟਕ ਦਾ ਨਿਰਦੇਸਨ ਜਗਜੀਤ ਹੇਅਰ ਕਰ ਰਹੇ ਹਨ।ਨਾਟਕ ਦਾ ਵਿਸ਼ਾ ਅੱਜ ਦੇ ਯੁੱਗ ਵਿਚ ਇਕ 14-15 ਸਾਲ ਦੇ ਬੱਚੇ ਦੀ ਜਿੰਦਗੀ ਨਾਲ ਜੁੜਿਆ ਹੈ । ਇਸ ਨਾਟਕ ਵਿਚ 20 ਪਾਤਰ ਹਨ ਅਤੇ ਹਰ ਪਾਤਰ ਸਮਾਜ ਦੇ ਵੱਖ - ਵੱਖ
ਵਰਗਾ ਵਿਚ ਪੇਸ਼ ਹੁੰਦਾ ਹੈ।ਨਾਟਕ ਵਿਚ ਇਕ ਪਾਤਰ ਵਿਅੰਗਮਈ ਗੱਲਾ ਨਾਲ ਇਤਿਹਾਸ ਦੇ ਭੇਲ ਵੀ ਖੋਲਦਾ ਹੈ।ਆਦੁਨਿਕ ਦਰਜੇ ਦੀ ਰੋਸ਼ਨੀ ,ਅਵਾਜ ਅਤੇ ਕਲਾ ਦਾ ਸੁਮੇਲ ਨਾਟਕ ਮੈ ਭਗਤ ਸਿੰਘ ਇਕ ਆਮ ਆਦਮੀ ਦੀ ਗੱਲ ਕਰਦਾ ਹੈ।ਨਾਟਕ ਵਿਚ ਭਾਗ ਲੈਣ ਲਈ ਜਾ ਹੋਰ ਜਾਨਕਾਰੀ ਲਈ ਜਗਜੀਤ ਹੇਅਰ ਨਾਲ 780-995-4623 ਜਾ ਭੁਪਿੰਦਰ
ਗਿੱਲ ਨਾਲ 780-239-8600 ਨੰਬਰਾ ਤੇ ਸੰਪਰਕ ਕਰ ਸਕਦੇ ਜਕਦੇ ਹੋ।

Friday, March 5, 2010

RAJ NAHI ,SEWAphoto by Rupinder Gill
http://rufangill.blogspot.com/
Sunday, February 21, 2010

ਛੱਡ ਕੇ ਤੁਰ ਗਿਆ ਵਿਲਕਦੇ ਨੂੰ ਕੱਲਾ ਮੈਨੂੰ,Late S.HARKEWAL SINGH GILL Feb26,2007


ਛੱਡ ਕੇ ਤੁਰ ਗਿਆ ਵਿਲਕਦੇ ਨੂੰ ਕੱਲਾ ਮੈਨੂੰ,
ਉਝ ਭਾਵੇ ਦੁਨਿਆ ਤੇ ਮੈ ਵੀ ਬੈਠਾ ਰਹਿਣਾ ਨੀ।
ਬੜਾ ਕੁਝ ਖੋਇਆ ਤੇ ਬੜਾ ਕੁਝ ਖੱਟਿਆ ਏ,
ਪਰ ਇਹੋ ਜਿਹਾ ਘਾਟਾ ਕਦੇ ਜਿੰਦਗੀ ਨੂੰ ਪੈਣਾ ਨੀ।
ਬੁੱਲ ਮੇਰੇ ਤਰਹਦੇ ਰਹਣੇ ਪਾਪਾ ਕਹਿਣੇ ਨੂੰ,
ਪਰ ਹੁਣ ਅੱਗੇ ਤੋ ਹੁੰਗਾਰਾ ਕਿਸੇ ਦੇਣਾ ਨੀ।
ਉਸ ਜੁਲਮੀ ਮੋਤ ਹੱਥੋ ਕਿਝ ਤੂੰ ਯੋਦਿਆ ਹਰਿਆ,
ਚੁੱਪ ਚਾਪ ਹੀ ਤੁਰ ਗਿਆ ਭੋਰਾ ਇਤਜਰ ਨੀ ਕਰਿਆ।
ਇਹੋ ਗੱਲ ਵੱਡ ਵੱਡ ਖਾਦੀ ਰਹੋ ਉਮਰ ਭਰ ਸਾਰੀ,
ਜੇ ਵੱਸ ਚੱਲਦਾ ਮੇਰਾ ਤਾ ਕਰ ਦਿੰਦਾ ਤੈਨੂੰ
ਸ਼ਾਹਾ ਦੀ ਚਾਰਦਿਵਾਰੀ…
ਕਰ ਦਿੰਦਾ ਆਪਣੇ ਸ਼ਾਹਾ ਦੀ ਚਾਰਦਿਵਾਰੀ…

Tuesday, February 9, 2010

New Year Which new year

CLICK ON PHOTO FOR BIGGER VIEW


Thankx Dastak.ca

Thursday, January 28, 2010

ਪੰਜਾਬ


ਸੱਚੀ ਗੱਲ ਹੈ ਪੰਜਾਬ ‘ਚ ਦਾਰੂ ਸ਼ਸਤੀ ਤੇ ਮਹਿੰਗਾ ਆਟਾ

.......ਇਕ ਬੰਦਾ ਕਮਾਉਣ ਵਾਲਾ ਤੇ ਸਾਰੇ ਟੱਬਰ ਦਾ ਮੁੰਹ ਪਾਟਾ।।

ਪੰਜਾਬੀ ਕਿਤਾਬਾ ਵਾਲੀ ਦੁਕਾਨ ਸ਼ਹਿਰ ‘ਚ ਇਕ ਦੋ


ਤੇ ਮਾ ਬੋਲੀ ਦੇ ‘ਰਾਖੇ’ ਗਾਇਕ ਕਈ ਸੋ...
.......ਜੈਜੀ,ਮਿਕਾ,ਪੂਜਾ ਸੁਨਣ ਵਾਲੇ ਬਹੁਤ ਨੇ ..

.ਪਾਸ਼, ਉਦਾਸੀ ਨੂੰ ਜਾਨਦਾ ਕੋਈ ਨਹੀ।..ਰਵੀਦਾਸੀ,ਜੱਟ ,ਮਹਜਬੀ,ਪੰਡਤ ਨਾਲ ਭਰਿਆ ਪੰਜਾਬ ਪਿਆ ...


.....ਏਕ ਨੂਰ ਚੋ ਉਪਜੇ ਕੁਦਰਤ ਦੇ ਬੰਦੇ ਦੇਖੇ ਕਦੇ ਨਹੀ
Photos 1 & 2 - rupinder gill(rufangill.blogspot.com)

Thursday, January 21, 2010

ਢੋਲ ਵਾਲਾ ਗੁਸਲਖਾਨਾ-

ਢੋਲ ਵਾਲਾ ਗੁਸਲਖਾਨਾ-


ਮੈਨੂੰ ਮੇਰੇ ਬਾਹਰਲੇ ਮੁਲਕ ਵਸਦਿਆਂ ਯਾਰ ਬੇਲੀਆਂ ਦੀਆਂ ਫੋਟੋਮਾਂ ਦੇਖਣ ਦੀ ਆਦਤ ਐ, ਪਿੱਛੇ ਜੇ ਮੇਰੇ ਨਾਲ ਦਸਵੀਂ ਤੱਕ ਪੜੇ ਧਨੌਲੇ ਵਾਲੇ ਭੁਪਿੰਦਰ ਗਿੱਲ ਦੇ ਕਨੇਡਾ ਚ ਨਵੇਂ ਲਏ
ਘਰ ਦੀਆਂਤਸਵੀਰਾਂ ਦੇਖੀਆਂ ਚਿੱਤ ਬਾਗੋ ਬਾਗ ਹੋ ਗਿਆ, ਜਿਵੇਂ ਫਿਲਮਾਂ ਚ ਹੁੰਦੇ ਆ ਹੂ ਬਹੂ ਓਹੀ ਘਰ,
ਓਥੋਂ ਮੇਰੇ ਸਾਡੇ ਪਿੰਡ ਵਾਲੇ ਮਿਸਤਰੀ ਬਾਬਾ ਬਖਤੌਰੇ ਦੀ ਗੱਲ ਯਾਦ ਆ ਗਈ| ਬਖਤੌਰਾ ਬਾਬਾ ਮੇਰੇ ਦਾਦੇ ਦਾ ਚੰਗਾ ਬੇਲੀ ਸੀ, ਦਾਦੇ ਨੇ 1961 ਚ ਹਵੇਲੀ ਪਾਉਣ ਦੀ ਜਿੰਮੇਵਾਰੀ ਬਾਬੇ ਨੂੰ ਦਿੱਤੀ| ਕਹਿੰਦੇ ਕੰਮ ਲੱਗ ਭੱਗ ਪੂਰਾ ਹੋ ਚੁੱਕਿਆ ਸੀ,ਇੱਕ ਗੁਸਲਖਾਨਾ ਤੇ ਰਸੋਈ ਰਹਿ ਗੇ| ਚਾਰੇ ਕੰਧਾਂ ਕੱਢ ਕੇ, ਛੱਤ ਤੇ ਬਾਲਿਆਂ ਤੇ ਟਾਇਲਾਂ ਰੱਖਣ ਲਈ (ਉਹ ਵੇਲਿਆਂ ਚ ਸੀਮਿੰਟ ਯਾਂ ਲੈਂਟਰ ਨਹੀਂ ਹੁੰਦੇ ਸੀ,) ਗੁਸਲਖਾਨੇ ਦੇ ਵਿਚਕਾਰ ਡੀਜਲ ਵਾਲਾ ਢੋਲ ਰੱਖ ਲਿਆ ਜਿਸਤੇ ਖੜੇ ਹੋ ਕੇ ਛੱਤ ਤੇ ਟਾਇਲਾਂ ਚਿਣੀਆਂ ਗਈਆਂ , ਛੱਤ ਪੂਰੀ ਹੋ ਗਈ ਗੁਸਲਖਾਨਾ ਬਾਣ ਗਿਆ, ਯੱਭ ਇਹ ਪੇ ਗਿਆ ਕਿ ਗੁਸਲਖਾਨੇ ਦਾ ਬਾਰ ਛੋਟਾ ਰਹਿ ਗਿਆ ਢੋਲ ਬਾਹਰ ਨਾ ਨਿੱਕਲੇ, ਸਦਕੇ ਪਿੰਡ ਵਾਲੇ ਮਿਸਤਰੀਆਂ ਦੇ ਸਿਆਣੇ ਆਪਣੀ ਆਪਣੀ ਸਲਾਹ ਦੇਣ ਲੱਗ ਪਏ ,ਸਦਾਗਰ ਡਰੈਵਰ ਕਹਿੰਦਾ ਕੰਧ ਢਾਹ ਕੇ ਬਾਰ ਵੱਡਾ ਕਰ ਲੋ, ਜੋਰਾ ਮੈਂਬਰ ਆਖੇ ਛੱਤ ਧੇੜ ਲੋ ਹਾਰ ਕੇ ਬਖਤੌਰੇ ਬਾਬੇ ਨੇ ਸਲਾਹ ਦਿੱਤੀ ਕਹਿੰਦਾ ਜਗਹ ਬਥੇਰੀ ਆ ਇਹਨੂੰ ਇੱਕ ਖੂੰਜੇ ਚ ਪਿਆ ਰਹਿਣ ਦੇਓ ਇਹ ਦੇ ਤੇ ਈ ਸਾਬਣ ਤੇਲ ਰੱਖ ਲਿਆ ਕਰੋ| ਸਾਰਿਆਂ ਨੂੰ ਸਲਾਹ ਜਚ ਗੀ ਤੇ ਮੇਰੇ ਯਾਦ ਆ ਕਿ ਬਾਬਾ ਗਾਂਧਾ ਸਿੰਘ ਸਕੂਲ ਪੜਦਿਆਂ ਮੈਂ ਦਸਵੀਂ ਤੱਕ ਢੋਲ ਵਾਲੇ ਗੁਸਲਖਾਨੇ ਚੋਂ ਈ ਈਸ਼ਨਾਨੇ ਸੋਧ ਕੇ ਜਾਂਦਾ ਰਿਹਾਂ| ਭਾਵੇਂ ਬਾਅਦ ਚੋਂ ਮਗਰਲੇ ਪਾਸੇ ਤੂੜੀ ਵਾਲੀ ਸਬਾਤ ਤੇ ਪਸ਼ੂਆਂ ਵਾਲਾ ਵਰਂਡਾ ਢਾਹ ਕੇ ਓਥੇ ਸ਼ਹਿਰੀ ਹਿਸਾਬ ਨਾਲ ਘਰ ਪਾਇਆ ਗਿਆ ਮਤਲਬ ਡਰਾਇੰਗ ਰੂਮ ਬੈੱਡ ਰੂਮ ਆਦਿ ਤੇ ਢੋਲ ਵੱਢ ਕੇ ਕੱਢਿਆ ਗਿਆ ਪਰ ਉਹ ਅਜੇ ਵੀ ਢੋਲ ਵਾਲਾ ਗੁਸਲਖਾਨਾ ਈ ਵੱਜਦਾ|
ਮੇਰੇ ਸਾਰੇ ਰਿਸ਼ਤੇਦਾਰ ਭੂਆ ਮਾਸੀਆਂ ਮਾਮੇ ਸਭ ਲਈ “ਢੋਲ ਵਾਲਾ ਗੁਸਲਖਾਨਾ” ਸਾਡੇ ਘਰੇ ਇੱਕ ਆਮ ਸ਼ਬਦ ਆ| ਨਵੀ ਕੋਠੀ ਤਾਂ ਪਾ ਲਈ ਪਰ ਨਾਂ ਤਾਂ ਸਾਡੇ ਡਰਾਇੰਗ ਰੂਮ ਰੱਖਣ ਲਈਸੋਫੇ ਸੀ, ਨਾਂ ਬੈੱਡ ਸੀ ਨਾ ਡਾਈਨਿੰਗ ਟੇਬਲ ਵਗੈਰਾ ਤੇ ਹੁਣ ਲੌਬੀ ਆ ਕਿ ਗੈਸਟ ਰੂਮ ਚਾਰੇ ਪਾਸੇ ਦਾਦੀ ਦੇ ਬੁਣੇ ਵੇ ਮੰਜੇ ਈ ਪਏ ਆ ਵੱਡੇ ਪਾਵਿਆਂ ਵਾਲੇ| ਪਿੱਛੇ ਜੇ ਬਾਬਾ ਬਖਤੌਰਾ ਨਵੀਂ ਪਾਈ ਕੋਠੀ ਦੇਖਣ ਆ ਗਿਆ ਮੈਂ ਵੀ ਪਿੰਡ ਗਿਆ ਵਾ ਸੀ , ਬਾਬੇ ਨੇ ਨਰੀਖਣ ਕੀਤਾ ਤੇ ਸਿੱਟਾ ਕੱਢ ਮਾਰਿਆ ਕਹਿੰਦਾ ਗੱਲ ਬਾਤ ਪੇਸ਼ ਨੀ ਹੋਈ, ਕਹਿੰਦਾ ਆਪਾਂ ਇਹਦੇ ਤੇ ਚੁਬਾਰੇ ਪਾਉਣੇ ਆਂ ਮੈਨੂੰ ਮਿਣਤੀ ਲੈਣ ਦੇ ਜਾਹ ਮੇਰਾ ਝੋਲੇ ਚੋਂ ਫੀਤਾ ਕੱਢ ਕੇ ਲਿਆ ਮੈਂ ਕਿਹਾ ਝੋਲਾ ਕਿੱਥੇ ਆ ਬਾਬਾ ਉਹ ਦੇ ਮੂੰਹੋਂ ਸਭਾਵਿਕ ਈ ਨਿੱਕਲ ਗਿਆ ” ਢੋਲ ਵਾਲੇ ਗੁਸਲਖਾਨੇ ਦੇ ਬਾਹਰ ਕਿੱਲੇ ਤੇ” ਮੈਂ ਦੰਦੀਆਂ ਕੱਢਦਾ ਫੀਤਾ ਲੈਣ ਤੁਰ ਪਿਆ

|

Premjit Singh