Thursday, December 3, 2009

ਅੰਨਦਾਤਾ

ਸਿਰ ਤੇ ਮਾੜਾਸਾ ਮਾਰੇ ਪਰਨੇ ਚੋਂ ਮੁੜਕਾ ਕੰਨ ਨੂੰ ਲੱਗੇ ਫੋਨ ਨੂੰ ਤਰ ਕਰ ਰਿਹਾ ਸੀ, ਉਹ ਕਿਸੇ ਧੁੱਪ ਤੋਂ ਬਚਣ ਵਾਲੀ ਕਰੀਮ ਬਾਰੇ ਦੱਸ ਰਹੀ ਸੀ
ਜੋ ਉਸਦੀ ਕਨੇਡਾ ਵਾਲੀ ਮਾਸੀ ਨੇ ਸਮਾਨ ਸਹਿਤ ਘੱਲੀ ਸੀ, ਰੇਤਾ ਮੁੜਕੇ ਨਾਲ ਰਲ ਕੇ ਕਰੀਮ ਬਣ ਗਿਆ, ਮੋਬੈਲ ਮੇਰੇ ਹੱਥੋਂ ਪਾਣੀ ਨਾਲ ਨੱਕੋ ਨੱਕ ਭਰੇ ਝੋਨੇ ਦੇ ਵਾਹਣ
ਚ ਜਾ ਡਿੱਗਿਆ, ਲੱਗਿਆ ਹਜ਼ਾਰ ਰਪੀਏ ਚ ਪਾਣੀਪੈ ਗਿਆ,




ਢੂਹੀ ਤੇ ਬੰਨੀ ਸਪਰੇ ਵਾਲੀ ਢੋਲੀ ਨੇ ਸ਼ਾਬਾਸ਼ ਦਿੱਤੀ, ਕੋਡੇ ਹੋਏ ਦੇ ਮੱਥੇ ਚੋਂ ਨਮਕੀਨ ਬੂੰਦਾਂ, ਭਾਈ ਲਾਲੋ ਦੇ ਖਿਲਾਫ
ਮਰਦਾਨੇ ਦੀਆਂਰੋਟੀਆਂ ਚੋਂ ਡਿੱਗਦੀਆਂ ਦੁੱਧ ਦੀਆਂ ਬੂੰਦਾਂ ਲੱਗੀਆਂ| ਮੈਨੂੰ ਮੋਬੈਲ ਸਮੇਤ ਮੇਰਾ ਅਕਸ ਖੜੇ ਪਾਣੀ ਚੋਂ ਦਿਖਾਈ ਦਿੱਤਾ "ਉੱਠ ਸ਼ੇਰਾ ਕਿਉਂ ਹੌਂਸਲਾ ਸਿੱਟਿਆ.." ਜਿਵੇਂ
ਸੁਰਗਾਂ ਚੋਂ ਬਾਪੂ ਬੋਲ ਰਿਹਾ ਸੀ, ਜੋ ਬੋਲੇ ਸੋ ਨਿਹਾਲ ਮੇਰਾ ਅੰਦਰ ਬੋਲਿਆ.."ਸਤਿ ਸ਼ਰੀ ਅਕਾਲ....." ਹਜ਼ਾਰਾਂ ਝੋਨੇ ਦੇ ਬੂਟੇ ਬੋਲੇ...ਮੋਬੈਲ ਵੀ ਮੇਰੇ ਵਾਂਗੂੰ ਢੀਠ ਸੀ..ਫੇਰ ਟਾਵਰ ਫੜ ਗਿਆ, ਢੀਠ ਜੀਹਨੂੰ ਧੁੱਪ ਨੀ ਲੱਗਦੀ, ਜਿਹਦਾ ਚੰਮ ਹਰ ਛਿਮਾਹੀਂ ਹਾੜੀ ਜਾਂ ਝੋਨੇ ਲੱਗਦਾ, ਜਿਹੜਾ ਪਿੰਡ ਚ ਰਹਿੰਦਾ ਸੀ,
ਮੋਬੈਲ ਫੇਰ ਖੜਕਿਆ ਉਹ ਫੇਰ ਬੋਲੀ " ਮੇਰਾ ਕਨੇਡਾ ਦਾ ਸ਼ਾਇਦ ਕੇਸ ਬਣ ਜੇ, ਮਾਸੀ ਨੇ ਕਾਗਜ਼ ਭੇਜੇ ਆ.. ਤੂੰ ਵੀ ਕਾਗਜ਼ ਭਰਦੇ.."




ਮੈਂ ਨੀਲੇ ਫੋੜ ਦੀ ਸੀਟ ਤੇ ਡਿਪਟੀ ਬਣਿਆ ਬੈਠਾ ਸੀ ਖੇਤੋਂ ਜਾਂਦੀ ਪਹੀ ਚ ਟੋਏ ਮੈਨੂੰ ਝੂਟੇ ਦੇ ਰਹੇ ਸੀ ਫੇਰ ਮੈਂ ਬੋਲਿਆ " ਤੈਨੂੰ ਤਾਂ ਮੰਨੀਏਂ ਜੇ ਨੈਣੇਵਾਲ ਦਾ ਵੀਜ਼ਾ ਲਵਾਕੇ ਦਿਖਾਵੇਂ..."
ਰੇਸ ਮੱਲੋਜੋਰੀ ਨੱਪੀ ਗਈ ਫੋੜ ਨੇ ਲਲਕਾਰਾ ਮਾਰਿਆ, ਕੱਚਾ ਰਾਹ ਮਸ਼ੂਕ ਵਾਂਗੂੰ ਪਿੰਡ ਵਾਲੀ ਸੜਕ ਨੂੰ ਮਿਲ ਗਿਆ, ਟਰੈਕਟਰ ਟਰਾਲੀ ਦੀ ਉੰਗਲੀ ਫੜੀ ਜਿਵੇਂ ਮੈਨੂੰ ਟਰਾਲੀ ਦੇ ਡਾਲੇ
ਵੱਲ ਇਸ਼ਾਰਾ ਕਰ ਰਿਹਾ ਸੀ, ਡਾਲੇ ਤੇ ਲਿਖਿਆ ਸੀ- ਅੰਨਦਾਤਾ



Premjit Singh