ਭੁੱਖ
ਮੇਰੀ ਅਰਧਾਂਗਣੀਂ
ਮੈਂ ਰੋਜ਼ ਘਰੋਂ ਕੋਈ
ਜਮਰੌਦ ਦਾ ਕਿਲਾ ਜਿੱਤਣ ਲਈ
ਨਹੀਂ ਨਿਕਲਦਾ।
ਕੀਹਨੂੰ ਸ਼ੌਕ ਹੈ ਘੁੰਮਣ ਫਿਰਨ ਦਾ
ਕੁਦਰਤ ਨੂੰ ਨੇੜਿਓਂ
ਹੋ ਕੇ ਵੇਖਣ ਦਾ।
ਫ਼ਿਕਰ ਰਹਿੰਦਾ ਹੈ
ਢਿੱਡ ਭਰਨ ਦਾ
ਤੇ ਮੁੱਦਤਾਂ ਤੋਂ ਭੁੱਖੇ
ਆਪਣੇ ਵਰਗੇ ਹੋਰ ਢਿੱਡਾਂ ਦਾ।
ਕਵਿਤਾ ਨੂੰ ਪੀਹ ਕੇ ਆਟਾ ਨਹੀਂ ਬਣਦਾ
ਮਨੁੱਖ ਦਾ ਢਿੱਡ ਖਾਣ ਨੂੰ ਮੰਗਦੈ
ਤੇ ਸ਼ਬਦਾਂ ਦੇ ਢਿੱਡ ਨਹੀਂ ਹੁੰਦਾ
ਮਿਹਨਤ ਦੀ ਰੋਟੀ ਨਾਲ ਤਾਂ
ਸਾਂਹ ਮਸਾਂ ਚਲਦੇ ਨੇ
ਅੰਗ ਨਹੀਂ..।
ਕਿਸੇ ਭਰਿਸ਼ਟ ਲੀਡਰ ਵੱਲੋਂ
ਮਾਈਕ ਦੇ ਮੂੰਹ 'ਚ ਮੂੰਹ ਥੁੰਨ ਕੇ
ਬੋਲੀ "ਜੈ ਹਿੰਦ" ਨਾਲ
ਭੁੱਖ ਨਹੀਂ ਮਰਦੀ।
ਸ਼ਾਇਦ ਹੁਣ ਭੁੱਖ ਨੂੰ ਮਾਰਨ ਲਈ
ਸਰਮਾਏਦਾਰੀ ਦੀਆਂ
"ਜੜਾਂ" ਚੱਬਣੀਆਂ ਪੈਣਗੀਆਂ.............

। ਡਾ. ਸੁਖਦੀਪ ...1july,2010
No comments:
Post a Comment