ਪ੍ਰਦੇਸ਼ ਵਿਚ ਆ ਕੇ ਵੀ ਅਸੀ ਦਿਲੋ ਦੇਸੀ ਹੀ ਹਾ।
ਲੋਹੜੀ ਮਨਾਈ ਜਾਦੀ ਹੈ ਵੀਕਐਨਡ ਤੇ, ਵਧਾਈ ਈ ਮੇਲ ਹੰਦੀ ਹੈ।ਮੁੰਗਫਲੀ ਦੋ-ਦੋ ਪਾੳਡ ਦੇ ਪੈਕਟ ਵਿਚ ਨੌ ਨੇਮ ਕੰਪਨੀ ਵੱਲੋ ਅਮਰੀਕਾ ਤੋ ਮੰਗਵਾਈ ਜਾਦੀ ਹੈ, ਰਿਉੜੀ ਰੋਹਤਕ ਜਾ ਫਿਰ ਭਾਰਤ ਦੇ ਕਿਸੇ ਹੋਰ ਹਿਸੇ ਤੋ ਆਉਦੀ ਹੈ, ਪਾਥੀਆਂ ਦੀ ਥਾ ਗੈਸ ਸ਼ਟੇਸਨ ਤੋ ਲੋਗ(ਲੱਕੜ) ਖਰੀਦੇ ਜਾਦੇ ਹਾ ।ਘਰ ਦੇ ਪਿਛਲੇ ਵਿਹੜੇ (ਬੈਕ ਯਾੜ) ਲੋਹੜੀ ਚਾਈਨਾ ਦੇ ਬਣੇ ਲਾਈਟਰ ਨਾਲ ਹੀ ਬਾਲਦੇ ਹਾ।ਲੋਹੜੀ ਮਣਾਈ ਵੀ ਸਿਰਫ ਮੁੰਡਿਆ ਦੀ ਹੀ ਜਾਦੀ ਹੈ, ਅਸੀ ਅੱਕਲੋ ਵੀ ਦੇਸੀ ਹੀ ਹਾ।

ਲੋਹੜੀ,ਮੁੰਗਫਲੀ,ਰਿਉੜੀ,ਪਾਥੀ,ਲੱਕੜੀ ਸਭ ਸਬਦ ਇਸਤਰੀ ਲਿੰਗ ਹਨ,ਪਰ ਪੂਰੀ ਇਸ ਲੋਹੜੀ ‘ਚ ਇਸਤਰੀ ਨੂੰ ਦੂਰ ਕਿਉ ਰੱਖਿਆ ਜਾਦਾ ਹੈ।“ਜਿਸ ਜੰਮੇ ਰਾਜਨ “ ਵਾਲੀ ਨੂੰ ਮੰਦੇ ਬੋਲਾ ਨਾਲ ਇਸ ਲੋਹੜੀ ਤੋ ਦੂਰ ਰੱਖਦੇ ਹਾ।ਕੁਦਰਤ ਸਭ ਦੀ ਸ਼ਾਝੀ ਮੰਨੀ ਜਾਦੀ , ਪਰ ਨਿੰਮ ਦੇ ਪੱਤੇ ਵੀ ਮੁੰਡਿਆ ਵਾਲਿਆ ਦੇ ਘਰ ਦੇ ਦਰਵਾਜਿਆ ਦਾ ਹੀ ਸ਼ਿੰਗਾਰ ਬਣਦੇ ਹਨ।ਦੇਸ਼ ਬਦਲ ਗਿਆ , ਸਰਕਾਰਾ ਵੀ ਬਦਲ ਗਈਆਂ , ਪਰ ਲੋਹੜੀ ਉਹੀ ਹੈ

ਲੱਕੜ ਦੇ ਮੁੱਢ ਸਭ ਬਾਲਦੇ ਹਨ, ਲੋਹੜੀ ਦਾ ਮੁੱਢ ਬੱਣਨ ਵਾਲੀਆਂ ਦੋ ਭੈਣਾ ਸੁੰਦਰੀ-ਮੁੰਦਰੀ ਨੂੰ ਵੀ ਕੋਈ ਯਾਦ ਨਹੀ ਕਰਦਾ।ਦਿੱਲੀ ਦੇ ਕਿੰਗਰੇ ਢਾਹੁਣ ਵਾਲੇ ਦੁੱਲੇ ਭੱਟੀ ਨੂੰ ਵੀ ਅੱਜ ਯਾਦ ਨਹੀ ਕੀਤਾ।ਲੋਕ ਨਾਇਕ ਸੀ ਦੁੱਲਾ ਭੱਟੀ ,ਅੱਕਬਰ ਦੀ ਦਿੱਲੀ ਸਰਕਾਰ ਨਾਲ ਮੱਥਾ ਲਾਇਆ , ਦਿੱਲੀ ਸਰਕਾਰ ਵਾਗੂੰ ਅੱਜ ਵੀ ਇਸਤਰੀ ਮਰਦ ਨਾ ਬਰਾਬਰੀ ਵਾਲਾ ਪਹਾੜ ਹੈ, ਦੁੱਲੇ ਭੱਟੀ ਕਿਥੇ ਗਏ।

ਸੁੰਦਰੀ-ਮੁੰਦਰੀ ਦਾ ਵਿਚਾਰਾ ਤਾ ਦੁੱਲਾ ਭੱਟੀ ਬਣ ਗਿਆ ,ਪਰ ਸਾਡੇ ਆਪਣੇ ਘਰ
ਜੰਮਈਆ ਸੁੰਦਰੀ ਅਤੇ ਮੁੰਦਰੀ ਨੂੰ ਕਿਸੇ ਦੁੱਲੇ ਭੱਟੀ ਦੀ ਨਹੀ, ਸਿਰਫ ਤੁਹਾਡੇ ਪਿਆਰ ਦੀ ਲੋੜ ਹੈ।ਆਓ ਇਸ ਲੋਹੜੀ ਨੂੰ ਸਹੀ ਤਰੀਕੇ ਨਾਲ ਹੈਪੀ ਬਣਾਈਏ।

My first attempt in Punjabi typing Bhupinder Gill
Please Comment